ਮੋਦੀ ਕਾਲਜ ਵਿਖੇ ਵਿਦਿਆਰਥੀਆਂ ਲਈ ਤਿੰਨ-ਰੋਜ਼ਾ ਓਰੀਐਂਟੇਸ਼ਨ ਪ੍ਰੋਗਰਾਮ ਨਾਲ ਨਵੇਂ ਵਿਦਿਅਕ ਸੈਸ਼ਨ ਦਾ ਆਗ਼ਾਜ਼
ਪਟਿਆਲਾ: 23 ਜੁਲਾਈ, 2014
ਮੁਲਤਾਨੀ ਮੱਲ ਮੋਦੀ ਕਾਲਜ ਵਿਚ ਨਵੇਂ ਵਿਦਿਅਕ ਸੈਸ਼ਨ ਦੇ ਆਗਾਜ਼ ਮੌਕੇ ਪਹਿਲੇ ਸਾਲ ਵਿਚ ਦਾਖ਼ਲ ਹੋਏ ਵਿਦਿਆਰਥੀਆਂ ਲਈ ਤਿੰਨ-ਰੋਜ਼ਾ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਕਾਲਜ ਦੇ ਸਾਲਾਨਾ ਅਕਾਦਮਿਕ ਕਲੰਡਰ, ਸਭਿਆਚਾਰਕ ਸਰਗਰਮੀਆਂ, ਸਮੈਸਟਰ ਪ੍ਰਣਾਲੀ ਅਧੀਨ ਘਰੇਲੂ ਪਰੀਖਿਆਵਾਂ, ਇੰਟਰਨਲ ਅਸੈਂਸਮੈਂਟ, ਕੌਮੀ ਸੇਵਾ ਯੋਜਨਾ ਤੇ ਐਨ.ਸੀ.ਸੀ. ਦੀਆਂ ਸਰਗਰਮੀਆਂ, ਕਾਲਜ ਵਿਚ ਚੱਲ ਰਹੇ ਕਲੱਬ ਤੇ ਸੁਸਾਇਟੀਆਂ, ਵੱਖ ਵੱਖ ਵਜ਼ੀਫਾ ਸਕੀਮਾਂ, ਕਾਲਜ ਮੈਗ਼ਜ਼ੀਨ, ਐਂਟੀ ਰੈਗਿੰਗ ਸੈਂਲ ਤੇ ਵੁਮੈਂਨ ਸੈਂਲ ਆਦਿ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ। ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਦੱਸਿਆ ਕਿ ਕਾਲਜ ਦੀ ਵੈਂਬਸਾਈਟ ਤੇ ਵਿਦਿਆਰਥੀਆਂ ਨਾਲ ਸੰਬੰਧਿਤ ਜਾਣਕਾਰੀ ਉਪਲੱਬਧ ਕਰਵਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕਾਲਜ ਦੀ ਐਂਡਰਾਇਡ ਐਪ ਉਪਰ ਵੀ ਵਿਦਿਆਰਥੀਆਂ ਦੇ ਰੋਲ ਨੰ., ਟਾਈਮ ਟੇਬਲ ਤੇ ਹੋਰ ਸਰਗਰਮੀਆਂ ਦਾ ਵੇਰਵਾ ਵਿਦਿਆਰਥੀ ਆਪਣੇ ਮੋਬਾਈਲ ਫੋਨ ਤੇ ਵੀ ਵੇਖ ਸਕਦੇ ਹਨ।
ਇਸ ਓਰੀਐਂਟੇਸ਼ਨ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ, ਡਾ. ਵਿਨੈ ਜੈਨ, ਪ੍ਰੋ. ਨਿਰਮਲ ਸਿੰਘ, ਪ੍ਰੋ. ਸ਼ਰਵਨ ਕੁਮਾਰ, ਪ੍ਰੋ. ਬਲਵੀਰ ਸਿੰਘ, ਡਾ. ਹਰਚਰਨ ਸਿੰਘ, ਪ੍ਰੋ. ਵੇਦ ਪ੍ਰਕਾਸ਼, ਡਾ. ਅਸ਼ਵਨੀ ਸ਼ਰਮਾ, ਪ੍ਰੋ. ਨੀਨਾ ਸਰੀਨ, ਡਾ. ਰਾਜੀਵ ਸ਼ਰਮਾ, ਪ੍ਰੋ. ਨੀਰਜ ਗੋਇਲ, ਪ੍ਰੋ. ਵਿਨੈ ਗਰਗ, ਪੋz. ਅਜੀਤ ਕੁਮਾਰ, ਪ੍ਰੋ. ਗਣੇਸ਼ ਕੁਮਾਰ, ਪ੍ਰੋ. ਹਰਮੋਹਨ ਸ਼ਰਮਾ, ਡਾ. ਦੀਪਿਕਾ ਸਿੰਗਲਾ, ਪ੍ਰੋ. ਪਰਮਿੰਦਰ ਕੌਰ, ਮਿਸ ਦਿਵਜੋਤ ਕੌਰ ਤੇ ਮਿਸ ਸ਼ੈਲੀ ਆਦਿ ਇੰਚਾਰਜ-ਅਧਿਆਪਕਾਂ ਨੇ ਸੰਬੋਧਨ ਕੀਤਾ।
ਕਾਲਜ ਵਿੱਚ 15 ਹਜ਼ਾਰ ਵਰਗ ਫੁੱਟ ਖੇਤਰ ਵਿੱਚ ਨਵੇਂ ਉਸਾਰੇ 12 ਕਲਾਸ ਰੂਮਾਂ ਵਾਲੇ *ਕਾਮਰਸ ਬਲਾਕ* ਦਾ ਉਦਘਾਟਨ ਕਾਲਜ ਦੇ ਸਾਬਕਾ ਪ੍ਰਿੰਸੀਪਲ ਸ੍ਰੀ ਸੁਰਿੰਦਰ ਲਾਲ ਨੇ ਕੀਤਾ। ਇਸ ਨਵੀਂ ਬਣੀ ਇਮਾਰਤ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਦੇ ਵਿਹੜੇ ਵਿੱਚ ਵਾਟਰ ਹਾਰਵੈਸਟਿੰਗ ਦਾ ਤਕਨੀਕੀ ਪ੍ਰਬੰਧ ਕੀਤਾ ਗਿਆ ਹੈ ਜਿਸ ਨਾਲ ਬਾਰਿਸ਼ ਦਾ ਸਾਰਾ ਪਾਣੀ ਜ਼ਮੀਨ ਦੇ ਹੇਠਾਂ ਹੀ ਜਜ਼ਬ ਹੋ ਜਾਵੇਗਾ। *ਪਾਣੀ ਬਚਾਓ – ਜੀਵਨ ਬਚਾਓ* ਦੇ ਉਦੇਸ਼ ਅਧੀਨ ਕਾਲਜ ਵਲੋਂ ਚੁੱਕੇ ਇਸ ਕਦਮ ਦੀ ਸਾਰਿਆਂ ਨੇ ਪ੍ਰਸੰਸਾ ਕੀਤੀ। ਇਸ ਅਵਸਰ ਤੇ ਕਾਲਜ ਵਿੱਚ *ਹਵਨ ਯੱਗ* ਵੀ ਕਰਵਾਇਆ ਗਿਆ। ਇਸ ਸਮਾਗਮ ਵਿੱਚ ਕਾਲਜ ਦੇ ਸੇਵਾ ਮੁਕਤ ਪ੍ਰਿੰਸੀਪਲ ਸ੍ਰੀ ਓ.ਪੀ. ਧੀਮਨ, ਡਾ. ਸਤੀਸ਼ ਭਾਰਦਵਾਜ, ਸ੍ਰੀ ਐਸ. ਬੀ. ਮੰਗਲਾ, ਪ੍ਰੋ. ਮੰਗਤ ਸੂਦ, ਡਾ. ਨਿਰਮਲ ਕੌਰ, ਡਾ. ਸਤਜੀਤ ਕੌਰ, ਡਾ. ਬਲਦੇਵ ਸਿੰਘ, ਡਾ. ਰਸ਼ਪਾਲ ਸਿੰਘ, ਪ੍ਰੋ. ਵੀ.ਐਮ. ਕਪੂਰ ਤੇ ਪ੍ਰੋ. ਐਸ. ਆਰ. ਦੁੱਗਲ ਵੀ ਸ਼ਾਮਲ ਹੋਏ।
ਵਿਦਿਆਰਥੀਆਂ ਅੰਦਰ ਪੁਸਤਕਾਂ ਪੜ੍ਹਨ ਦੀ ਰੁਚੀ ਪੈਦਾ ਕਰਨ ਦੇ ਉਦੇਸ਼ ਨਾਲ ਕਾਲਜ ਵਿੱਚ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਸਹਿਯੋਗ ਨਾਲ ਨੈਸ਼ਨਲ ਬੁੱਕ ਟਰਸਟ ਆਫ਼ ਇੰਡੀਆ ਵੱਲੋਂ ਲਗਾਈ ਪੁਸਤਕ ਪ੍ਰਦਰਸ਼ਨੀ ਦਾ ਉਦਘਾਟਨ ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਕੀਤਾ। ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਇਸ ਪ੍ਰਦਰਸ਼ਨੀ ਵਿੱਚ ਦਿਲਚਸਪੀ ਲੈ ਕੇ ਆਪਣੀਆਂ ਮਨਪਸੰਦ ਪੁਸਤਕਾਂ ਖਰੀਦੀਆਂ।
ਡਾ. ਖੁਵਿੰਦਰ ਕੁਮਾਰ
ਪ੍ਰਿੰਸੀਪਲ